Tierra Buena Sikh Temple (Sikh Parade)[Nagar Kirtan] Yuba City

September 27th, 2007 by Administrator

ਸਤਿਕਾਰਯੋਗ ਸਾਧਸੰਗਤ ਜੀਓ, 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਵਿਖੇ 2,3,4 ਨਵੰਬਰ 2007 ਨੂੰ ਜੁਗੋ ਜੁਗ ਅਟੱਲ, ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗੁਰ ਗੱਦੀ ਦਿਵਸ ਸਮੇਂ ਹਰ ਸਾਲ ਦੀ ਤਰ੍ਹਾਂ 28 ਵਾਂ ਮਹਾਨ ਨਗਰ ਕੀਰਤਨ ਅਯੋਜ਼ਤ ਜਾ ਰਿਹਾ ਹੈ ਜੀ । 25 ਸਤੰਬਰ  ਦਿਨ ਮੰਗਲਵਾਰ ਤੋਂ ਲਗਾਤਾਰ  ਸ੍ਰ੍ਰੀ ਅਖੰਡ ਪਾਠ ਸਾਹਿਬਾਂ ਦੀ ਨਿਰੰਤਰ ਲੜੀ ਅਰੰਭ ਹੋਵੇਗੀ ਜੀ।
 ਇਸੇ ਸਬੰਧ ਵਿੱਚ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਆਖਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 2  ਨਵੰਬਰ 2007 ਸ਼ੁੱਕਰਵਾਰ ਸਵੇਰੇ 8.00 ਵੱਜੇ ਹੋਵੇਗੀ ਜੀ ਅਤੇ 4 ਨਵੰਬਰ ਐਤਵਾਰ ਸਵੇਰੇ 8.00 ਵਜੇ ਸਮਾਪਤੀ ਉਪ੍ਰੰਤ ਦੀਵਾਨ ਸਜਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਕਥਾ ਵਾਚਕ ਸੰਗਤਾਂ ਨੂੰ ਨਿਹਾਲ  ਕਰਨਗੇ ਜੀ।
3 ਨਵੰਬਰ 2007 ਦਿਨ ਸ਼ਨੀਵਾਰ ਸਵੇਰੇ 7.00 ਵੱਜ਼ੇ ਅੰਮ੍ਰਿਤ ਸੰਚਾਰ ਹੋਵੇਗਾ।10.30 ਵੱਜ਼ੇ ਸ੍ਰੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਸ: ਮਹਿੰਦਰ ਸਿੰਘ ਥਿਆਰਾ ਅਤੇ ਸਮੂੰਹ ਪ੍ਰੀਵਾਰ ਵਲੋਂ ਹੋਵੇਗੀ।ਅੰਮ੍ਰਿਤ ਅਭਿਲਾਸ਼ੀ ਮਾਈ ਭਾਈ ਆਪਨੇ ਨਾਮ ਗੁਰੂ ਘਰ ਦੇ ਮੁੱਖ ਗੰ੍ਰਥੀ ਗਿਆਨੀ ਗੁਰਦੇਵ ਸਿੰਘ ਕੋਲ ਲਿਖਵਾਉਣ ਦੀ ਕ੍ਰਿਪਾਲਤਾ ਕਰਨ ਜੀ।
3 ਨਵੰਬਰ,2007 ਦਿਨ ਸ਼ਨੀਵਾਰ ਸ਼ਾਮ 5.30 ਵੱਜ਼ੇ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਰੈਣ ਸਬਾਈ ਕੀਰਤਨ ਅਰੰਭ ਹੋਵੇਗਾ ਜੀ ਜੋ ਰਾਤ 12.00 ਵੱਜ਼ੇ ਤੱਕ ਚਲੇਗਾ । ਇਸ ਕੀਰਤਨ ਸਮਾਗਮ ਵਿੱਚ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਪ੍ਰੀਤਮ ਸਿੰਘ ਮਿੱਠੇ ਟਿਵਾਣੇ ਵਾਲੇ, ਭਾਈ , ਭਾਈ ਗੁਰਮੇਲ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ , ਢਾਡੀ ਜੱਥੇ ਗਿਆਨੀ ਗੁਰਮੁਖ ਸਿੰਘ ਵਲਟੋਹਾ ਅਤੇ ਗਿਆਨੀ ਮੋਹਨ ਸਿੰਘ ਯੁਬਾ ਸਿਟੀ ਵਾਲੇ,ਭਾਈ ਨਛੱਤਰ ਸਿੰਘ ਸੰਗਤਾਂ ਨੂ ਨਿਹਾਲ ਕਰਨਗੇ ਜੀ ਅਤੇ ਗਿਆਨੀ ਗੁਰਦੇਵ ਸਿੰਘ ਹੈੱਡ ਗ੍ਰੰਥੀ ਗੁਰੂ ਘਰ ਯੁਬਾ ਸਿਟੀ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਕਥਾ  ਸਰਵਣ ਕਰਵਾਉਣਗੇ ।ਇਨ੍ਹਾ ਤੋਂ ਇਲਾਵਾ ਹੋਰ ਗੁਣੀ-ਗਿਆਨੀ ਅਤੇ ਕੀਰਤਨੀ ਜੱਥੇ ਅਤੇ ਢਾਡੀ ਜੱਥੇ ਵੀ ਦਰਸ਼ਨ ਦੇਣਗੇ ।
  
4 ਨਵੰਬਰ 2007,ਦਿਨ ਐਤਵਾਰ ਸਵੇਰੇ 8.00 ਵਜ਼ੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪ੍ਰੰਤ ਦੀਵਾਨ ਸੱਜ਼ੇਗਾ ਅਤੇ ਸਮਾਪਤੀ ਤੋਂ ਬਾਅਦ 10.00 ਵੱਜ਼ੇ ਨਗਰ ਕੀਰਤਨ ਅਰੰਭ ਹੋਵੇਗਾ  ਜੋ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਦੀ ਹੁੰਦਾ ਹੋਇਆ ਸ਼ਾਮ 4.00 ਵੱਜ਼ੇ ਗੁਰਦੁਆਰਾ ਸਾਹਿਬ ਵਿੱਖੇ ਪਹੁੰਚੇਗਾ ਜੀ ।ਇਸ ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ ਲੰਗਰ ਸੇਵਾ ਸਮੂੰਹ ਸਾਧ ਸੰਗਤ ਵੱਲੋਂ ਹੋਵੇਗੀ ।ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਵਲੋਂ ਸਰਬਤ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਨੇ ਗੁਰੂ ਘਰ ਵਿਖੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਭਰਕੇ, ਤਨ ,ਮਨ, ਧਨ ਕਰਕੇ ਸੇਵਾ ਕਰਕੇ ਗੁਰੂ ਮਹਾਂਰਾਜ਼ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ   ਅਤੇ ਧੰਨਵਾਦੀ ਬਨਾਉਣਾ ਜੀ।
ਵਧੇਰੇ ਜਾਣਕਾਰੀ ਹਿਤ ਸ: ਦੀਦਾਰ ਸਿੰਘ ਜੀ ਬੈਂਸ ਫੋਨ  ਨੰ: (530) 682-3939, ਜਾਂ ਗਿਆਨੀ ਗੁਰਦੇਵ ਸਿੰਘ ਹੱੈਡ ਗ੍ਰੰਥੀ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਨਾਲ ਫੋਨ ਨੰ530-673-9918) ਉਪਰ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਜੀ ।ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ ।
ਗੁਰੁ ਪੰਥ ਦੇ ਸੇਵਾਦਾਰ,

ਦੀਦਾਰ ਸਿੰਘ ਬੈਂਸ                     ਕੁਲਦੀਪ ਸਿੰਘ ਅਟਵਾਲ                   ਕਰਨੈਲ ਸਿੰਘ ਚੀਮਾ 
(ਪ੍ਰਧਾਨ)                            (ਜਨਰਲ ਸਕੱਤਰ)                           (ਖਜ਼ਾਨਚ
530-682-3939                    530-682-5971         530-682-3901     
ਗਿਆਨੀ ਗੁਰਦੇਵ ਸਿੰਘ
(ਹੈੱਡ ਗ੍ਰੰਥੀ) (530) 673-9918

 

Posted in Uncategorized | No Comments »