Sikh Parade (Nagar Kirtan) Yuba City

October 22nd, 2007 by Administrator

ੴਸਤਿਗੁਰ ਪ੍ਰਸਾਦਿ॥

ਸਤਿਕਾਰਤ  ਸਾਧਸੰਗਤ ਜੀਓ,        
 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੁਰੂ ਘਰ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਵਲੋਂ ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਵਿਖੇ 2 ਨਵੰਬਰ ਤੋਂ 4 ਨਵੰਬਰ 2007 ਤੱਕ ਹਰ ਸਾਲ ਦੀ ਤਰ੍ਹਾਂ ਜੁੱਗੋ ਜੁੱਗ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀ ਖੁਸ਼ੀ ਵਿੱਚ ਸਰਬੱਤ ਸਾਧ ਸੰਗਤ ਵਲੋਂ 28 ਵਾਂ ਮਹਾਨ ਨਗਰ ਕੀਰਤਨ ਅਯੋਜ਼ਿਤ ਕੀਤਾ ਜਾ ਰਿਹਾ ਹੈ ਜੀ।
  ਇਸੇ ਸਬੰਧ ਵਿੱਚ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਆਖਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 2  ਨਵੰਬਰ 2007 ਸ਼ੁੱਕਰਵਾਰ ਸਵੇਰੇ 8.00 ਵੱਜੇ ਹੋਵੇਗੀ ਜੀ ਅਤੇ 4 ਨਵੰਬਰ ਐਤਵਾਰ ਸਵੇਰੇ 8.00 ਵਜੇ ਸਮਾਪਤੀ ਉਪ੍ਰੰਤ ਦੀਵਾਨ ਸਜਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਕਥਾ ਵਾਚਕ ਸੰਗਤਾਂ ਨੂੰ ਨਿਹਾਲ  ਕਰਨਗੇ ਜੀ।ਇਸੇ ਸਬੰਧ ਵਿੱਚ 20 ਅਤੇ 21 ਅੱਕਤੂਬਰ ਨੂੰ ਸ਼ਾਮ 6-00 ਵੱਜ਼ੇ ਤੱਂ 9-00 ਵੱਜ਼ੇ ਤੱਕ ਢਾਡੀ ਦਰਬਾਰ ਅਤੇ 2 ਨਵੰਬਰ ਸ਼ਾਮ 6-00 ਵੱਜ਼ੇ ਤੋਂ ਬੱਚਿਆਂ ਦਾ ਕੀਰਤਨ ਦਰਬਾਰ ਹੋਵੇਗਾ ਅਤੇ ਹਰ ਸਾਲ ਦੀ ਤਰ੍ਹਾਂ ਆਤਿਸ਼ਬਾਜ਼ੀ ਵੀ ਹੋਵੇਗੀ ਜੀ ।3 ਨਵੰਬਰ ਸ਼ਨੀਵਾਰ 12-00 ਤੋਂ 3-00 ਵੱਜ਼ੇ ਦੁਪਹਿਰ ਸੈਮਨਿਾਰ ਹੋਵੇਗਾ ਜੀ ।20 ਅਤੇ 21 ਅੱਕਤੂਬਰ ਸ਼ਨੀਚਰਵਾਰ ਅਤੇ ਐਤਵਾਰ ਨੂੰ ਸਟਾਲਾਂ ਲਾਉਣ ਵਾਸਤੇ ਪਾਰਕਿੰਗ ਦੀ ਵੰਡ ਕੀਤੀ ਜਾਵੇਗੀ ,ਇਸ ਸਬੰਧ ਵਿੱਚ ਸ: ਤਾਰਾ ਸਿੰਘ ਬਿਹਾਲਾ 530-870-1625 ਅਤੇ ਸ: ਕਰਨੈਲ ਸਿੰਘ ਚੀਮਾਂ 530-682-3901 ਨਾਲ ਸੰਪਰਕ ਕਰਨ ਦੀ ਕਿਰਪਾ ਕਰਨੀ ਜੀ । ।ਸਟਾਲਾਂ ਲਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਚੈੱਕ ਨਹੀਂ ਲਏ ਜਾਣਗੇ।ਸਰਬੱਤ ਸੰਗਤਾਂ ਆਪਣੀਆਂ ਗੱਡੀਆਂ ਨੀਯਤ ਸਥਾਨ ਤੇ ਹੀ ਖੜੀਆਂ ਕਰਨ । ਸਰਬੱਤ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਨੇ  ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।ਲੰਗਰ ਅਤੇ ਦੀਵਾਨ ਦੀ ਸੇਵਾ ਸਰਬੱਤ ਸਾਧ ਸੰਗਤ ਵਲੋਂ ਹੋਵੇਗੀ ਜੀ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।ਵਧੇਰੇ ਜਾਣਕਾਰੀ ਹਿਤ ਸ: ਦੀਦਾਰ ਸਿੰਘ ਜੀ ਬੈਂਸ ਫੋਨ  ਨੰ: (530) 682-3939 ਜਾਂ ਗਿਆਨੀ ਗੁਰਦੇਵ ਸਿੰਘ ਹੱੈਡ ਗ੍ਰੰਥੀ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਨਾਲ ਫੋਨ ਨੰ; 530 -673 -9918 ਉਪਰ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਜੀ ।ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ ।ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿਛਲੀਆਂ ਤਰੁੱਟੀਆਂ ਨੂੰ ਦੂਰ ਕਰਨ ਅਤੇ ਚੰਗੇ ਪ੍ਰਬੰਧ ਹਿਤ ਆਪਨੇ ਅਨਮੁੱਲੇ ਵੀਚਾਰ ਦੇ ਕੇ ਧੰਨਵਾਦੀ ਬਨਾਉਣ ਦੀ ਕਿਰਪਾਲਤਾ ਕਰਨੀ ਜੀ ।

 ਗੁਰੁ ਪੰਥ ਦੇ ਸੇਵਾਦਾਰ,
ਦੀਦਾਰ ਸਿੰਘ ਬੈਂਸ        ਕੁਲਦੀਪ ਸਿੰਘ ਅਟਵਾਲ         ਕਰਨੈਲ ਸਿੰਘ ਚੀਮਾ 
(ਪ੍ਰਧਾਨ)                  (ਜਨਰਲ ਸਕੱਤਰ)               (ਖਜ਼ਾਨਚੀ)
 530-682-3939     530-682-5971              530-682-3901         

ਗਿਆਨੀ ਗੁਰਦੇਵ ਸਿੰਘ
(ਹੈੱਡ ਗ੍ਰੰਥੀ)(530) 673-9918

ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਵਿਖੇ 2 ਨਵੰਬਰ 2007 ਦਿਨ ਸ਼ੁੱਕਰਵਾਰ ਤੋਂ 4 ਨਵੰਬਰ ਐਤਵਾਰ, ਸ਼੍ਰੀ ਅਖੰਡ ਪਾਠ  ਸਾਹਿਬ ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਖੁਸ਼ੀ ਵਿੱਚ ਸਰਬੱਤ ਸਾਧ ਸੰਗਤ ਵਲੋਂ ਸੇਵਾ ਕੀਤੀ ਜਾ ਰਹੀ ਹੈ । ਸਰਬੱਤ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਨੇ ਰੋਜ਼ਾਨਾ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।ਲੰਗਰ ਅਤੇ ਦੀਵਾਨ ਦੀ ਸੇਵਾ  ਸਰਬੱਤ ਸਾਧਸੰਗਤ ਵਲੋਂ ਹੋਵੇਗੀ ਜੀ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।
 ਵਧੇਰੇ ਜਾਣਕਾਰੀ ਹਿਤ ੇ ਗਿਆਨੀ ਗੁਰਦੇਵ ਸਿੰਘ ਹੈੱਡ ਗ੍ਰੰਥੀ ਗੁਰੂੁ ਘਰ ਟਾਇਰਾ ਬਿਊਨਾ ਰੋਡ ਯੂਬਾ ਸਿਟੀ ਨਾਲ ਫੋਨ ਨੰਬਰ 530-673-9918 ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
 
ਗੁਰੂੁ ਪੰਥ ਦੇ ਦਾਸ ,
ਗਿਆਨੀ ਗੁਰਦੇਵ ਸਿੰਘ
ਅਤੇ ਸਮੂੰਹ ਸੇਵਾਦਾਰ ।

 

Posted in Links |

2 Responses

  1. Balwinder S. Bhullar Says:

    Waheguru Ji ka Khalsa. Waheguru Ji ki Fateh.
    Congratulations to Yuba City Sadh Sangat for organizing an event of such magnitude! I would like to add some suggestions. Nothing from daas, they have been floating around in Sangat. We Sikhs either generally do not speak out or the management is so out of touch of ordinary folks(Sadh Sangat). So if I may?
    1. No effort is made to educate people. majority of sangat do not know the purpose of the event. People just come to see the mela or driven by their deep belief in Guru Sahib to pay the respects (matha tekn). It was embarrassing when TV crew asked some youngsters about the purpose of the event ? message they were trying to send? No one knew a thing. I think that is our biggest failure as a community.
    2. The floats should be strictly religious. No musical or cultural events should be included in the Nagar Kirtan.
    3. Need to Impose some restrictions on music. which is sometimes so loud that you can not even listen to it.
    3. S. Didar S. Bains is a very smart politician. The man deserve the respect of each and every Sikh. I do not consider myself worthy of giving him any advice. Though I will make a humble request that instead of wasting thousands of dollars on firecrackers, please(also) spend some on educational materials. Print or video.
    The only motive of these suggestions is the hopeful betterment(Continuous improvement) of the event, not jealousy or shear criticism.

    May Waheguru Bless All.

  2. zaheer khan Says:

    Sat Sri Akaal
    As we have told u about Ghani Khan and Nabi Khan’s descendant Mr. Zaheer Khan having Hukamnama of SRI GURU GOBIND SINGH G awarded to Nabi Khan Ghani Khan, so Mr. Zaheer Khan wants to come in ur country with Hukamnama written by Real Pavittar Blood of SRI GURU GOBIND SINGH JI, for darshan program arranged by u r comunity.so in detail please talk with us on my phone number, what u can do for this program? what we should do to be helpful for this memorable occasion.
    may RAB help u in ur life
    waiting ur answer,
    balke descendant of bhai mardana te bhai balvand jere kirtan karde ne o vi aanaan chaonde ne .
    Zaheer khan, Shahzad.
    Rawail Singh Ex- Head Granthi of Janam Asthan, Gurudwara Sri Nankana Sahib.
    Phone: 0092 345 7733976

Leave a Comment

Please note: Comment moderation is enabled and may delay your comment. There is no need to resubmit your comment.